Definition
ਭੰਗੀ ਮਿਸਲ ਦੇ ਸਰਦਾਰ ਗੰਡਾਸਿੰਘ ਦੀ ਸੁਪੁਤ੍ਰੀ. ਜੋ ਪਟਿਆਲੇ ਦੇ ਰਾਜਾ ਸਾਹਿਬਸਿੰਘ ਨੂੰ ਸਨ ੧੭੮੭ ਵਿੱਚ ਵਿਆਹੀ ਗਈ। ੨. ਸਰਦਾਰ ਸਾਹਿਬਸਿੰਘ ਰਈਸ ਗੁਜਰਾਤ ਦੀ ਸਰਦਾਰਨੀ. ਇਸ ਦੇ ਵਿਧਵਾ ਹੋਣ ਪੁਰ ਮਹਾਰਾਜਾ ਰਣਜੀਤਸਿੰਘ ਨੇ ਸਨ ੧੮੧੧ ਵਿੱਚ ਇਸ ਨਾਲ ਪੁਨਰ ਵਿਵਾਹ ਕੀਤਾ. ਇਸ ਦੀ ਕੁੱਖ ਤੋਂ ਕੌਰ ਮੁਲਤਾਨਾਸਿੰਘ ਪੈਦਾ ਹੋਇਆ.
Source: Mahankosh