Definition
ਰਤਨ (ਮਣਿ) ਜ੍ਯੋਤਿ (ਦੀਪਕ). ਮਣਿਦੀਪਕ. ਰਤਨ ਦਾ ਦੀਵਾ. ਪੁਰਾਣਾਂ ਵਿੱਚ ਲਿਖਿਆ ਹੈ ਕਿ ਰਾਜਮਹਿਲਾਂ ਵਿੱਚ ਦੀਵੇ ਦੀ ਥਾਂ ਰਤਨ ਪ੍ਰਕਾਸ਼ ਕਰਦੇ ਸਨ। ੨. ਨੇਤ੍ਰ ਦੀ ਸਾਫ ਨਜਰ। ੩. ਇੱਕ ਬੂਟੀ, ਜੋ ਕਸ਼ਮੀਰ ਅਤੇ ਕਮਾਊਂ ਵਿੱਚ ਬਹੁਤ ਹੁੰਦੀ ਹੈ. ਇਸ ਦੀ ਤਾਸੀਰ ਗਰਮਤਰ ਹੈ. ਇਹ ਲਿੱਫ, ਪੁਰਾਣੇ ਤਾਪ, ਗਠੀਆ, ਦਿਲ ਦਾ ਧੜਕਣਾ ਆਦਿ ਰੋਗ ਮਿਟਾਉਣ ਵਾਲੀ ਹੈ. Onosma Echiozes ੪. ਰਾਤ ਨੂੰ ਚਮਕਣ ਵਾਲੀ ਇੱਕ ਬੂਟੀ, ਜੋ ਪਾਰੇ ਨੂੰ ਇਕੱਠਾ ਕਰ ਦਿੰਦੀ ਹੈ. ਪੰਜਾਬ ਵਿੱਚ ਰਤਨਜੋਤ ਕਰੀਰਾਂ ਦੀ ਛਾਂ ਹੇਠ ਪਾਈ ਜਾਂਦੀ ਹੈ. ਇਹ ਸਲੂਨਕ ਦੀ ਸ਼ਕਲ ਦੀ ਲਾਲਰੰਗੀ ਹੋਇਆ ਕਰਦੀ ਹੈ. ਇਹ ਧਾਤੁ ਨੂੰ ਪੁਸ੍ਟ ਕਰਦੀ ਹੈ. ਤਾਸੀਰ ਸਰਦ ਤਰ ਹੈ.
Source: Mahankosh