ਰਤਨਾਵਲੀ
ratanaavalee/ratanāvalī

Definition

ਰਤਨਾਂ ਦੀ ਆਵਲਿ (ਪੰਕ੍ਤਿ) ਰਤਨਾਂ ਦਾ ਹਾਰ। ੨. ਇੱਕ ਅਰਥਾਲੰਕਾਰ, ਜਿੱਥੇ ਕਿਸੇ ਵਿਸ਼ੇਸ਼੍ਯ ਨੂੰ ਅਨੇਕ ਵਿਸ਼ੇਸਣਾਂ ਨਾਲ ਵਰਣਨ ਕਰੀਏ, ਅਰ ਉਨ੍ਹਾਂ ਵਿਸ਼ੇਸਣਾਂ ਤੋਂ ਦੂਜਾ ਅਰਥ ਭੀ ਪ੍ਰਗਟ ਹੋਵੇ, ਤਦ "ਰਤਨਾਵਲਿ" ਅਲੰਕਾਰ ਹੁੰਦਾ ਹੈ.#ਕ੍ਰਮ ਸੇ ਵਰਣਨ ਕੀਜਿਯੇ ਪ੍ਰਕ੍ਰਿਤ ਅਰਥ ਸੁਖ ਸਾਜ,#ਭੂਸਣ ਭਨ ਰਤਨਾਵਲੀ ਜੇ ਪ੍ਰਭਾਵ ਸਿਰਤਾਜ.#(ਰਾਮਚੰਦ੍ਰਭੂਸਣ)#ਉਦਾਹਰਣ-#ਅਸਪਤਿ ਗਜਪਤਿ ਨਰਹ, ਨਰਿੰਦ,#ਨਾਮੇ ਕੇ ਸੁਆਮੀ ਮੀਰ ਮੁਕੰਦ.#(ਤਿਲੰ ਨਾਮਦੇਵ)#ਇੱਥੇ ਨਾਮਦੇਵ ਦਾ ਸ੍ਵਾਮੀ ਘੋੜੇ ਹਾਥੀ ਅਰ ਮਨੁੱਖਾਂ ਦਾ ਪਤਿ (ਬਾਦਸ਼ਾਹ) ਕਥਨ ਕੀਤਾ, ਪਰ ਇਨ੍ਹਾਂ ਵਿਸ਼ੇਸਣਾਂ ਤੋਂ ਅਸ੍ਵਪਤਿ (ਸੂਰਜ) ਗਜਪਤਿ (ਇੰਦ੍ਰ) ਨਰਪਤਿ (ਕੁਬੇਰ) ਅਰਥ ਭੀ ਨਿਕਲੇ, ਅਰਥਾਤ ਨਾਮਦੇਵ ਦਾ ਸ੍ਵਾਮੀ ਸੂਰਜ, ਇੰਦ੍ਰ, ਕੁਬੇਰ ਆਦਿਕ ਦਾ ਭੀ ਪਤਿ ਹੈ.#(ਅ) ਅਨੇਕ ਰਤਨਰੂਪ ਗੁਣਾਂ ਦਾ ਇੱਕ ਵਿਸ਼ੇਸ਼੍ਯ ਵਿੱਚ ਇਕੱਠੇ ਹੋਣਾ, ਐਸਾ ਵਰਣਨ ਰਤਨਾਵਲੀ ਦਾ ਦੂਜਾ ਰੂਪ ਹੈ.#ਉਦਾਹਰਣ-#ਕੀਜਿਯੇ ਪ੍ਰਤੀਤ ਮੋਰੀ ਬਾਤ ਪੈ ਪ੍ਰਬੀਨ ਪ੍ਯਾਰੇ!#ਲੀਜਿਯੇ ਵਿਚਾਰ ਚੀਤ ਸਾਚ ਮੈ ਅਲਾਯੋ ਹੈ,#ਧਾਵਾ ਲੈ ਖਗੇਸ਼ ਕੋ ਦਿਨੇਸ਼ ਕੋ ਪ੍ਰਤਾਪ ਲੀਨ#ਜੋਰ ਲੈ ਜਮੇਸ਼ ਕੋ ਜਲੇਸ਼ ਗ੍ਯਾਨ ਪਾਯੋ ਹੈ,#ਵੈਸ ਲੀਨੀ ਸ਼ੇਸ ਕੀ ਨਿਸੇਸ਼ ਜੂ ਕੀ ਸ਼ਾਂਤਿ ਲੀਨੀ#ਚਾਤੁਰੀ ਗਨੇਸ਼ ਕੀ ਰਮੇਸ਼ ਰੂਪ ਨਾਯੋ ਹੈ,#ਛੀਨਕੈ ਧਨੇਸ਼ ਕੇ ਖਜ਼ਾਨੇ ਔ ਸੁਰੇਸ਼ ਰਾਜ#ਦੇਵਨ ਕੇ ਵੇਸ ਨਾਥ ਪੰਥ ਏ ਸਜਾਯੋ ਹੈ.#(ਸਿੱਖੀਪ੍ਰਭਾਕਰ)
Source: Mahankosh

Shahmukhi : رتناولی

Parts Of Speech : noun, feminine

Meaning in English

string or necklace of jewels
Source: Punjabi Dictionary