Definition
ਸੰ. ਸੰਗ੍ਯਾ- ਜਿਸ ਨਾਲ ਛੇਤੀ ਜਾ ਸਕੀਏ. ਦੇਖੋ, ਰਿ ਧਾ। ੨. ਦੋ ਅਥਵਾ ਚਾਰ ਪਹੀਏ ਦੀ ਗੱਡੀ, ਜਿਸ ਉੱਪਰ ਗੋਲ ਆਕਾਰ ਦੀ ਛੱਤ ਹੁੰਦੀ ਹੈ. "ਰਥ ਅ ਅਸ੍ਵ ਨ ਗ੍ਵਜ ਸਿੰਘਾਸਨ." (ਸਵੈਯੇ ਸ੍ਰੀ ਮੁਖਵਾਕ ਮਃ ੫) ੩. ਸ਼ਰੀਰ. ਦੇਹ. "ਰਥੁ ਉਨਮਨਿ ਲਿਵ ਰਾਖਿ ਨਿਰੰਕਾਰਿ." (ਸਵੈਯੇ ਮਃ ੨. ਕੇ) ਸ਼ਰੀਰ (ਰਥ) ਅਤੇ ਆਤਮਿਕ ਵ੍ਰਿੱਤਿ (ਉਨਾਮਤਿ) ਦੀ ਲਿਵ ਨਿਰੰਕਾਰ ਵਿੱਚ ਰੱਖਕੇ। ੪. ਅੰਤਹਕਰਣ। ੫. ਯੋਧਾ. ਬਹਾਦੁਰ ਪੁਰੁਸ। ੬. ਆਨੰਦ. ਪ੍ਰਸੰਨਤਾ. ਖ਼ੁਸ਼ੀ.
Source: Mahankosh