ਰਪਣਾ
rapanaa/rapanā

Definition

ਕ੍ਰਿ- ਰੰਗੇ ਜਾਣਾ. (ਮਰਾ- ਪੋਚਣਾ) ਅਸਲ ਵਿੱਚ ਰਪਣਾ ਦਾ ਅਰਥ ਹੈ ਰੰਗ ਪੋਚਿਆ ਜਾਣਾ. ਰੰਗ ਦੋ ਤਰਾਂ ਵਸਤ੍ਰ ਨੂੰ ਲਾਈਦਾ ਹੈ. ਇੱਕ ਪਾਣੀ ਵਿੱਚ ਪਤਲਾ ਘੋਲਕੇ ਉਸ ਵਿੱਚ ਵਸਤ੍ਰ ਡੋਬੀਦਾ ਹੈ. ਦੂਜਾ ਗਾੜ੍ਹਾ ਰੰਗ ਛਾਪੇ ਨਾਲ ਅਥਵਾ ਕੂਚੀ ਨਾਲ ਵਸਤ੍ਰ ਦੇ ਉੱਪਰ ਲਗਾਈਦਾ ਹੈ. "ਨਾਨਕ ਭਗਤੀ ਜੇ ਰਪੈ." (ਵਾਰ ਆਸਾ) "ਜਿਸਨੋ ਆਪੇ ਰੰਗੇ, ਸੁ ਰਪਸੀ." (ਆਸਾ ਅਃ ਮਃ ੩) "ਰਪਹੁ ਏਕ ਪ੍ਰਭੁਰੰਗ." (ਨਾਪ੍ਰ)
Source: Mahankosh