Definition
ਸੰ. ਰਸਕਪੂਰ. ਰਸ (ਪਾਰੇ) ਤੋਂ ਬਣਾਇਆ ਇੱਕ ਪਦਾਰਥ, ਜੋ ਕਪੂਰ ਜੇਹਾ ਚਿੱਟਾ ਹੁੰਦਾ ਹੈ. ਇਸ ਦੀ ਤਾਸੀਰ ਗਰਮ ਖ਼ੁਸ਼ਕ ਹੈ. ਇਹ ਦੱਦ (ਧਦ੍ਰ) ਆਤਸ਼ਕ ਆਦਿ ਰੋਗ ਦੂਰ ਕਰਦਾ ਹੈ, ਅਤੇ ਹੋਰ ਅਨੇਕ ਦਵਾਈਆਂ ਵਿੱਚ ਵਰਤੀਦਾ ਹੈ. Sublimate of Mercury. "ਰਸਾਯਣਸਾਰ" ਵਿੱਚ ਇਸ ਦੇ ਬਣਾਉਣ ਦੀ ਵਿਧੀ ਇਉਂ ਲਿਖੀ ਹੈ-#ਲਾਲ ਇੱਟ ਦਾ ਖੋਰਾ, ਸੁਇਨਾ, ਗੇਰੂ, ਫਟਕੜੀ ਖੜੀਆ ਮਿੱਟੀ, ਸੇਂਧਾ ਲੂਣ, ਖਾਰਾ ਲੂਣ, ਵਰਮੀ ਦੀ ਮਿੱਟੀ, ਬਰਤਨ ਰੰਗਣ ਦੀ ਲਾਲ ਮਿੱਟੀ, ਇਹ ਸਾਰੇ ਸਮਾਨ ਤੋਲ ਦੇ ਲੈਕੇ ਇਨ੍ਹਾਂ ਸਭ ਦੇ ਬਰਾਬਰ ਸਿੰਗਰਫ ਵਿੱਚੋਂ ਨਿਕਲਿਆ ਪਾਰਾ ਲੈਕੇ ਉਸ ਨਾਲ ਮਿਲਾਕੇ ਸਭ ਨੂੰ ਖਰਲ ਕਰਨਾ. ਫੇਰ ਸਭ ਨੂੰ ਦੋ ਪਿਆਲਿਆਂ ਵਿੱਚ ਸੰਪੁਟ ਕਰਕੇ ਚਾਰ ਦਿਨ ਬਰਾਬਰ ਅੱਗ ਮਚਾਉਣੀ. ਇਸ ਤਰਾਂ ਇਹ ਰਸ ਸਿੱਧ ਹੋ ਜਾਂਦਾ ਹੈ.
Source: Mahankosh
Shahmukhi : رسکپور
Meaning in English
calomel, muriate or chloride of mercury
Source: Punjabi Dictionary