ਰਹਕਲਾ
rahakalaa/rahakalā

Definition

ਰਥ- ਕਲਾ. ਹਲਕੀ ਤੋਪ, ਜੋ ਛੋਟੇ ਪਹੀਆਂ ਪੁਰ ਰੱਖਕੇ ਲੈਜਾਈਦੀ ਹੈ. ਇਸ ਨੂੰ ਆਦਮੀ ਖਿੱਚ ਲੈ ਜਾਂਦੇ ਹਨ, ਘੋੜੇ ਆਦਿ ਦੀ ਲੋੜ ਨਹੀਂ. ਤੋਪ ਤੁਪਕ ਰਹਕਲਾ ਜੰਜੈਲ। ਬ੍ਰਿੰਦ ਜਮੂਰੇ ਤੋਰੈਂ ਸੈਲ ॥" (ਗੁਪ੍ਰਸੂ) "ਤੁਸੀਂ ਭੇਜੋ ਤੋਪਾਂ ਰਹਕਲੇ." (ਜੰਗਨਾਮਾ)
Source: Mahankosh