ਰਾਂਝਾ
raanjhaa/rānjhā

Definition

ਚਨਾਬ (ਚੰਦ੍ਰਭਾਗਾ) ਦੇ ਕਿਨਾਰੇ ਹਜ਼ਾਰਾ ਨਗਰ ਨਿਵਾਸੀ ਮੌਜੂ (ਮਹਿਰ) ਦਾ ਪੁਤ੍ਰ. ਇਹ ਪਿਤਾ ਦੇ ਮਰਣ ਪਿੱਛੋਂ ਭਾਈ ਭਰਜਾਈਆਂ ਦਾ ਤੰਗ ਕੀਤਾ. ਹੀਰ ਦੇ ਘਰ ਝੰਗ ਵਿੱਚ ਕਾਮਾ ਹੋਕੇ ਰਿਹਾ. ਇਸ ਦੀ ਸੁੰਦਰਤਾ ਸਭ ਨੂੰ ਮੋਹਿਤ ਕਰ ਲੈਂਦੀ ਸੀ, ਇਸ ਲਈ ਸੁਭਾਵਿਕ ਹੀ ਹੀਰ ਨਾਲ ਪ੍ਰੀਤਿ ਹੋ ਗਈ, ਜੋ ਅੰਤ ਤੀਕ ਨਿਭੀ.#"ਚੰਦ੍ਰਭਗਾ ਸਰਤਾ ਨਿਕਟ ਰਾਂਝਨ ਨਾਮਾ ਜਾਟ।#ਜੋ ਅਬਲਾ ਨਿਰਖੈ ਤਿਸੈ ਜਾਤ ਸਦਨ ਪਰ ਖਾਟ ॥"#(ਚਰਿਤ੍ਰ ੯੮) ਰਾਂਝੇ ਦਾ ਦੇਹਾਂਤ ਸੰਮਤ ੧੫੧੦ ਵਿੱਚ ਹੋਇਆ. ਦੇਖੋ, ਹੀਰ।¹ ੨. ਰਾਂਝਾ ਪ੍ਰੇਮ ਦੀ ਅਵਧਿ ਸੀ, ਇਸ ਕਰਕੇ ਪਿਆਰੇ ਦਾ ਨਾਮ ਰਾਂਝਾ ਪ੍ਰਸਿੱਧ ਹੋ ਗਿਆ ਹੈ। ੩. ਮੁਸਲਮਾਨ ਰਾਜਪੂਤਾਂ ਦੀ ਇੱਕ ਜਾਤਿ, ਜੋ ਰਾਂਝਨ ਭੀ ਸਦਾਉਂਦੀ ਹੈ. ਇਹ ਵਿਸ਼ੇਸ ਕਰਕੇ ਸ਼ਾਹਪੁਰ ਅਤੇ ਗੁਜਰਾਤ ਦੇ ਜਿਲੇ ਪਾਈ ਜਾਂਦੀ ਹੈ. ਰਾਂਝਾ ਭੀ ਇਸੇ ਜਾਤਿ ਦਾ ਸੀ.
Source: Mahankosh

Shahmukhi : رانجھا

Parts Of Speech : noun, masculine

Meaning in English

name of a romantic hero of Punjabi folk-lore; figurative usage romantic lover, fond person
Source: Punjabi Dictionary

RÁṆJHÁ

Meaning in English2

s. m, famous lover of Hír; a name of the Ráṇjhá got; one beloved, a friend.
Source:THE PANJABI DICTIONARY-Bhai Maya Singh