ਰਾਕਾ
raakaa/rākā

Definition

ਸੰ. ਸੰਗ੍ਯਾ- ਚੰਦ੍ਰਮਾ ਨੂੰ ਰੰਜਨ ਕਰਨ ਵਾਲੀ ਉਹ ਪੂਰਣਮਾਸੀ, ਜਿਸ ਵਿੱਚ ਸੂਰਜ ਛਿਪਣ ਤੇ ਅਥਵਾ ਕੁਝ ਚਿਰ ਸੂਰਜ ਛਿਪਣ ਪਿੱਛੋਂ ਚੰਦ੍ਰਮਾ ਉਦੇ ਹੋਵੇ. ਅਥਵਾ ਏਕਮ ਤਿਥਿ ਨਾਲ ਮਿਲੀ ਹੋਈ ਪੂਰਣਮਾਸੀ.#ਜਿਸ ਪੂਰਣਮਾਸੀ ਨੂੰ ਸੂਰਜ ਛਿਪਣ ਤੋਂ ਪਹਿਲਾਂ ਚੰਦ੍ਰਮਾ ਚੜ੍ਹਦਾ ਹੈ, ਅਥਵਾ ਜੋ ਚੌਦੇਂ ਤਿਥਿ ਨਾਲ ਮਿਲੀ ਹੋਈ ਹੈ, ਉਸ ਦੀ "ਅਨੁਮਤਿ" ਸੰਗ੍ਯਾ- ਹੈ। ੨. ਪੂਰਣਮਾਸੀ ਚਾਨਣੇ ਪੱਖ ਦੀ ਪੰਦ੍ਰਵੀਂ ਤਿਥਿ। ੩. ਉਹ ਇਸਤ੍ਰੀ, ਜਿਸ ਨੂੰ ਪਹਿਲੀ ਵਾਰ ਰਿਤੁ ਆਈ ਹੈ.
Source: Mahankosh