Definition
ਸੰ. ਸੰਗ੍ਯਾ- ਰਘੁ ਦੀ ਵੰਸ਼ ਵਿੱਚ ਹੋਣ ਵਾਲੇ ਸ਼੍ਰੀ ਰਾਮਚੰਦ੍ਰ ਜੀ। ੨. ਸੰਸਕ੍ਰਿਤ ਗ੍ਰੰਥਾਂ ਅਨੁਸਾਰ ਇੱਕ ਮੱਛ ਜਾਤਿ, ਜੋ ਸਭ ਮੱਛਾਂ ਤੋਂ ਆਕਾਰ ਵਿੱਚ ਵਡੀ ਹੈ. ਸੋ ਯੋਜਨ ਦੀ ਲੰਮੀ ਮੱਛੀ "ਤਿਮਿ" ਹੈ. ਜੋ ਇਸ ਨੂੰ ਨਿਗਲ ਜਾਵੇ ਉਹ "ਤਿਮਿੰਗਿਲ" ਹੈ. ਤਿਮਿੰਗਿਲ ਨੂੰ ਜੋ ਨਿਗਲੇ ਉਹ "ਤਿਮਿੰਗਿਲਗਿਲ" ਹੈ. ਜੋ ਇਸ ਨੂੰ ਭੀ ਨਿਗਲ ਜਾਵੇ ਉਹ ਰਾਘਵ ਹੈ। ੩. ਸਮੁੰਦਰ.
Source: Mahankosh