Definition
ਰਾਜਾ ਦਾ ਲਾਇਆ ਮੁਆਮਲਾ (ਖ਼ਿਰਾਜ), ਜੋ ਪ੍ਰਜਾ ਤੋਂ ਲਿਆ ਜਾਂਦਾ ਹੈ. ਮਨੂ ਦੇ ਸਮੇਂ ਇਹ ਉਪਜ ਦਾ ਛੀਵਾਂ ਹਿੱਸਾ ਸੀ. ਬਹੁਤ ਗ੍ਰੰਥ ਵਿੱਚ ਚੌਥਾ ਭਾਗ ਰਾਜਾ ਦਾ ਲਿਖਿਆ ਹੈ. ਮੁਗਲ ਬਾਦਸ਼ਾਹਾਂ ਵੇਲੇ ਜ਼ਮੀਨ ਦੀ ਪੈਦਾਵਾਰ ਵਿੱਚੋਂ ਇੱਕ ਤਿਹਾਈ ਹਿੱਸਾ ਰਾਜਕਰ ਸੀ ਅਤੇ ਇਸ ਤੋਂ ਵੱਖ ਹੋਰ ਭੀ ਕਈ ਟੈਕ੍ਸ (tax) ਪ੍ਰਜਾ ਨੂੰ ਦੇਣੇ ਪੈਂਦੇ ਸਨ- ਮਾਲੀ ਅਹਿਲਕਾਰਾਂ ਦੀ ਪੋਸ਼ਾਕ" ਬਾਬਤ "ਖ਼ਾਲਸਾ" ਨਜਰ ਭੇਟਾ ਬਾਬਤ "ਪੇਸ਼ਕਸ਼" ਜਰੀਬ ਆਦਿ ਦੀ ਮਿਣਤੀ ਬਾਬਤ "ਜਰੀਬਾਨਾ." ਪੋਲੀਸ ਬਾਬਤ "ਜਾਬਿਤ਼ਾਨਾ" ਬਟਾਵੇ ਬਾਬਤ "ਮੁਹੱਸਿਲਾਨਾ" ਕਾਨੂਗੋ ਦੀ ਨੌਕਰੀ ਬਾਬਤ "ਮੁਕ਼ੱਦਮੀ" ਹਥਿਆਰਾਂ ਦੇ ਖਰਚ ਬਾਬਾਤ "ਪੈਕਾਨਾ." ਕਾਗਜਾਂ ਪੁਰ ਮੁਹਰ ਲਾਉਣ ਵਾਲੇ ਬਾਬਤ "ਮੋਹਰਾਨਾ" ਆਦਿ.
Source: Mahankosh