ਰਾਜਗ੍ਰਿਹ
raajagriha/rājagriha

Definition

ਬਿਹਾਰ (ਮਗਧ) ਵਿੱਚ ਗਯਾ ਤੋਂ ੧੨. ਕੋਹ ਤੇ ਇੱਕ ਨਗਰ, ਜਿੱਥੇ ਕ੍ਰਿਸਨ ਜੀ ਦੇ ਵੈਰੀ ਜਰਾਸੰਧ ਦੀ ਰਾਜਧਾਨੀ ਸੀ ਅਤੇ ਜਿਸ ਦਾ ਬੋੱਧ ਇਤਿਹਾਸ ਨਾਲ ਗਾੜ੍ਹਾ ਸੰਬੰਧ ਹੈ. ਮੌਜੂਦਾ ਨਗਰ ਬਿੰਬਸਾਰ ਨੇ ਵਸਾਇਆ ਹੈ ਅਰ ਉਸ ਦੇ ਪੁਤ੍ਰ ਅਜਾਤਸ਼ਤ੍ਰ ਨੇ ਇਸ ਵਿੱਚ ਉੱਤਮ ਰੀਤਿ ਨਾਲ ਰਾਜ ਕੀਤਾ. ਇਸ ਦੀ ਅਮਲਦਾਰੀ ਵਿੱਚ ਬੁੱਧ ਭਗਵਾਨ ਦਾ ਦੇਹਾਂਤ ਹੋਇਆ. ਸਤਿਗੁਰੂ ਨਾਨਕਦੇਵ ਗਯਾ ਤੀਰਥ ਤੇ ਉਪਦੇਸ਼ ਕਰਨ ਸਮੇਂ ਇਸ ਨਗਰ ਪਧਾਰੇ ਹਨ, ਗੁਰਦ੍ਵਾਰੇ ਦਾ ਨਾਉਂ "ਸੀਤਲਕੁੰਡ" ਹੈ.
Source: Mahankosh