Definition
ਰਾਜਪੂਤਾਂ ਦੇ ਰਹਿਣ ਦਾ ਦੇਸ਼. ਖ਼ਾਸ ਕਰਕੇ ਇੱਕ ਦੇਸ਼. ਉਸ ਦੇ ਪੱਛਮ ਸਿੰਧ, ਪੂਰਵ ਬੁੰਦੇਲਖੰਡ, ਉੱਤਰ ਸਤਲੁਜ ਦੀ ਮਰੁ ਭੂਮਿ ਅਤੇ ਦੱਖਣ ਵੱਲ ਵਿੰਧ੍ਯ ਪਰਵਤ ਦੀ ਧਾਰਾ ਹੈ. ਇਸ ਵਿੱਚ ਪ੍ਰਧਾਨ ਰਿਆਸਤਾਂ- ਉਦਯਪੁਰ, ਜੋਧਪੁਰ, ਬੀਕਾਨੇਰ, ਕ੍ਰਿਸਨਗੜ੍ਹ, ਕੋੱਟਾ, ਬੂੰਦੀ, ਜੈਪੁਰ ਅਤੇ ਜੈਸਲਮੇਰ ਹਨ. ਇਨ੍ਹਾਂ ਤੋਂ ਛੁਟ ੧੨. ਹੋਰ ਛੋਟੀਆਂ ਰਿਆਸਤਾਂ ਹਨ. ਰਾਜਪੂਤਾਨੇ ਦਾ ਰਕਬਾ ੧੨੮, ੯੮੭ ਅਤੇ ਜਨਸੰਖ੍ਯਾ ੯, ੮੫੭, ੦੧੨ ਹੈ. ਗਵਰਨਮੈਂਟ ਬਰਤਾਨੀਆਂ ਦਾ ਅਜਮੇਰ ਆਦਿ ਦਾ ਇਲਾਕਾ ਭੀ ਇਸ ਵਿੱਚ ਸ਼ਾਮਿਲ ਹੈ. ਗਵਰਨਰ ਜਨਰਲ ਦਾ ਏਜੈਂਟ ਅਜਮੇਰ ਰਹਿਂਦਾ ਹੈ, ਜਿਸ ਨਾਲ ਸਾਰੀਆਂ ਰਿਆਸਤਾਂ ਦਾ ਨੀਤਿਸੰਬੰਧ ਹੈ.
Source: Mahankosh