Definition
ਦੇਖੋ, ਰਾਜਭਵਨ। ੨. ਗੰਗਾ ਦੇ ਸੱਜੇ ਕਿਨਾਰੇ ਇੱਕ ਨਗਰ, ਜੋ ਬੰਗਾਲ ਦੇ ਸੰਥਲ (ਸੋਂਥਲ) ਪਰਗਨੇ ਵਿੱਚ ਹੈ. ਇਸ ਵਿੱਚ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਦਾ ਅਨੰਨ ਸਿੱਖ ਭਾਈ ਭਾਨੂ ਰਹਿਂਦਾ ਸੀ. "ਰਾਜਮਹਲ ਪੁਰ ਕੇ ਬਿਖੈ ਭਾਨੂ ਬਹਲ ਬਸੰਤ। ਭਾਉ ਭਗਤਿ ਸਿੱਖੀ ਧਰੀ ਵਰਤੈ ਗੁਰੂ ਮਤੰਤ." (ਗੁਪ੍ਰਸੂ) ਕਾਮਰੂਪ ਨੂੰ ਜਾਂਦੇ ਹੋਏ ਸ਼੍ਰੀ ਗੁਰੂ ਤੇਗਬਹਾਦੁਰ ਸਾਹਿਬ ਭੀ ਇੱਥੇ ਠਹਿਰੇ ਹਨ. ਦੇਖੋ, ਗੁਰੁਪ੍ਰਤਾਪ ਸੂਰਯ ਰਾਸਿ ੧੨, ਅਃ ੪.
Source: Mahankosh