ਰਾਜੋਆਣਾ
raajoaanaa/rājoānā

Definition

ਜਿਲਾ ਲੁਦਿਆਣਾ, ਤਸੀਲ ਜਗਰਾਉਂ, ਥਾਣਾ ਰਾਇਕੋਟ ਦਾ ਪਿੰਡ, ਜੋ ਰੇਲਵੇ ਸਟੇਸ਼ਨ ਮੁੱਲਾਪੁਰ ਤੋਂ ਗਿਆਰਾਂ ਮੀਲ ਦੱਖਣ ਹੈ. ਇਸ ਪਿੰਡ ਤੋਂ ਉੱਤਰ ਪੱਛਮ ਅੱਧ ਮੀਲ ਦੇ ਕਰੀਬ ਸ਼੍ਰੀ ਗੁਰੂ ਗੋਬਿੰਦਸਿੰਘ ਜੀ ਦਾ ਗੁਰਦ੍ਵਾਰਾ ਹੈ. ਸਤਿਗੁਰੂ ਜੀ ਮਾਛੀਵਾੜੇ ਵੱਲੋਂ ਆਉਂਦੇ ਇੱਥੇ ਵਿਰਾਜੇ ਹਨ. ਇੱਥੋਂ ਦੀ ਇੱਕ ਮਾਈ "ਭੱਟੀ" ਦੇ ਪੁਤ੍ਰ ਗੁਰੂ ਜੀ ਨੂੰ ਪਲੰਘ ਪੁਰ ਸਵਾਰ ਕਰਾਕੇ "ਕਮਾਲਪੁਰੇ" ਛੱਡਣ ਗਏ. ਗੁਰੂ ਜੀ ਨੇ ਮਾਈ ਅਤੇ ਪੁਤ੍ਰਾਂ ਨੂੰ ਵਰਦਾਨ ਦਿੱਤਾ. ਦਰਬਾਰ ਬਣਿਆ ਹੋਇਆ ਹੈ. ਗੁਰਦ੍ਵਾਰੇ ਨਾਲ ੬. ਵਿੱਘੇ ਜ਼ਮੀਨ ਹੈ. ਸਿੰਘ ਪੁਜਾਰੀ ਹੈ.
Source: Mahankosh