Definition
ਸੰ. ਸੰਗ੍ਯਾ- ਸੁੰਦਰਤਾ. ਖੂਬਸੂਰਤੀ। ੨. ਸ਼ੋਭਾ। ੩. ਗੰਗਾ ਦੇ ਪੱਛਮੀ ਕਿਨਾਰੇ ਦਾ ਉਹ ਬੰਗਾਲੀ ਦੇਸ਼. ਜਿਸ ਵਿੱਚ ਹੁਣ ਤਮਲੁਕ, ਮਿਦਨਾਪੁਰ, ਹੁਗਲੀ, ਬਰਦਵਾਨ, ਅਤੇ ਕੁਝ ਹਿੱਸਾ ਮੁਰਸ਼ਦਾਬਾਦ ਦਾ ਹੈ. ਪੁਰਾਣੇ ਗ੍ਰੰਥਾਂ ਵਿੱਚ ਇਸ ਦਾ ਨਾਮ ਸੁਹਮ (ਸੁਹਮ)¹ਭੀ ਆਇਆ ਹੈ. ਰਾਢਾ ਦੇਸ਼ ਦੋ ਭਾਗਾਂ (ਬਜ੍ਰਭੂਮਿ ਅਤੇ ਸ਼ੁਭਭੂਮਿ) ਵਿੱਚ ਵੰਡਿਆ ਹੋਇਆ ਸੀ. ਜੈਨ ਗ੍ਰੰਥਾਂ ਵਿੱਚ ਇਸੇ ਦਾ ਨਾਮ ਲਾਡਾ ਆਇਆ ਹੈ. ਪ੍ਰਬੋਧ ਚੰਦ੍ਰੋਦਯ ਅਤੇ ਦੇਵੀਪੁਰਾਣ ਆਦਿਕਾਂ ਵਿੱਚ ਅਨੇਕ ਥਾਂ ਰਾਢਾ ਦੇਖਿਆ ਜਾਂਦਾ ਹੈ। ੨. ਰਾਢਾ ਦੀ ਰਾਜਧਾਨੀ, ਜਿਸ ਦਾ ਹੁਣ "ਸਪਤਗ੍ਰਾਮ" ਨਾਮ ਹੈ.#"ਰਾਢਾ ਨਗਰ ਰਾਇ ਪਰਵਾਨੋ." (ਸੁਖੀ ਆਨੰਦ ਦੀ)
Source: Mahankosh