Definition
ਰਤ ਹੋਈ. ਪ੍ਰੇਮ ਵਿੱਚ ਮਗਨ ਭਈ। ੨. ਰੱਤੀ ਭਰ. ਤਨਿਕ. "ਤਿਤੁ ਤਨਿ ਮੈਲੁ ਨ ਰਾਤੀ, ਹਰਿ ਪ੍ਰਭੁ ਰਾਤੀ." (ਸੂਹੀ ਛੰਤ ਮਃ ੩) ਮੈਲ ਰੱਤੀ ਭਰ ਨਹੀਂ, ਕਰਤਾਰ ਵਿੱਚ ਰਤ ਹੈ। ੩. ਰਕ੍ਤ ਹੋਈ. ਲਾਲ ਭਈ. ਮਜੀਠੇ ਰੰਗ ਵਿੱਚ ਰੰਗੀ. "ਰੰਗਿ ਚਲੂਲੈ ਰਾਤੀ." (ਧਨਾ ਮਃ ੪) ੪. ਰਾਤ੍ਰਿ. ਰਾਤ. ਰਾਤ ਦਾ ਬਹੁਵਚਨ. ਰਾਤਾਂ. "ਰਾਤੀ ਹੋਵਨਿ ਕਾਲੀਆ." (ਮਃ ੧. ਵਾਰ ਸੂਹੀ) ੫. ਰਾਤ ਨੂੰ. ਰਾਤ ਸਮੇ. "ਦਿਨ ਰਾਤੀ ਆਰਾਧਹੁ." (ਗੂਜ ਮਃ ੫)
Source: Mahankosh