Definition
ਦੇਖੋ, ਰਾਧਾ ੨. "ਹਰਿ ਜੂ ਇਮ ਰਾਧਿਕ ਸੰਗ ਕਹੀ, ਜਮਨਾ ਮੇ ਤਰੋ ਤੁਮ ਕੋ ਗਹਿ ਹੈਂ." (ਕ੍ਰਿਸਨਾਵ) ੨. ਇੱਕ ਛੰਦ, ਜਿਸ ਦਾ ਲੱਛਣ ਹੈ ਚਾਰ ਚਰਣ, ਪ੍ਰਤਿ ਚਰਣ ੨੨ ਮਾਤ੍ਰਾ. ੧੩- ੯ ਪੁਰ ਵਿਸ਼੍ਰਾਮ, ਅੰਤ ਗੁਰੁ ਲਘੁ ਦਾ ਨੇਮ ਨਹੀਂ.#ਉਦਾਹਰਣ-#ਮਾਟੀ ਤੇ ਜਿਨਿ ਸਾਜਿਆ, ਕਰਿ ਦੁਰਲਭ ਦੇਹ.#ਅਨਿਕ ਛਿਦ੍ਰ ਮਨ ਮਹਿ ਢਕੇ, ਨਿਰਮਲ ਦ੍ਰਿਸਟੇਹ#ਕਿਉ ਬਿਸਰੈ ਪ੍ਰਭੁ ਮਨੈ ਤੇ, ਜਿਸ ਕੇ ਗੁਣ ਏਹ?#× × × ×(ਬਿਲਾ ਮਃ ੫)#ਦੇਖੋ, ਪਉੜੀ ਦਾ ਰੂਪ ੯.
Source: Mahankosh