ਰਾਧੀ
raathhee/rādhhī

Definition

ਵਾਹੀ ਬੀਜੀ. ਭਾਵ- ਰਾੱਧ (ਤਿਆਰ) ਕੀਤੀ. "ਇਕਿ ਰਾਧੀ ਗਏ ਉਜਾੜਿ." (ਸ. ਫਰੀਦ) ਇੱਕ ਵਾਹੀ ਬੀਜੀ (ਤਿਆਰ ਕੀਤੀ) ਖੇਤੀ ਉਜਾੜਕੇ ਚਲੇ ਗਏ. ਦੇਖੋ, ਰਾਧਣੁ। ੨. ਸੰ. राद्घि. ਰਾੱਧਿ. ਸੰਗ੍ਯਾ- ਕਾਮਯਾਬੀ। ੩. ਖ਼ੁਸ਼ਨਸੀਬੀ. ਸ਼ੌਭਾਗ੍ਯਤਾ. "ਕਿ ਬੀਰਾਨ ਰਾਧੀ." (ਦੱਤਾਵ) ੪. ਆਰਾਧੀ ਦਾ ਸੰਖੇਪ.
Source: Mahankosh

RÁDHÍ

Meaning in English2

a. (M.), ) Cultivated (soil):—Poh dí rádhí tekaheṇ ná khádhí. Sown in Poh was eaten by none.—Prov.
Source:THE PANJABI DICTIONARY-Bhai Maya Singh