Definition
ਅ਼. [رابعہبصری] ਰਾਬਅ਼ ਬਸਰੀ. ਬਸਰੇ ਦੇ ਰਹਿਣ ਵਾਲੀ ਇੱਕ ਪਵਿਤ੍ਰਾਤਮਾ ਇਸਤ੍ਰੀ, ਜੋ ਆਪਣੇ ਪਿਤਾ ਦੀ ਰਾਬਅ਼ (ਚੌਥੀ) ਸੰਤਾਨ ਸੀ. ਪੁਰਾਣੀ ਦੰਦਕਥਾ ਹੈ ਕਿ ਇਸ ਨੇ ਬਗਦਾਦ ਤੋਂ ਮਦੀਨੇ ਤੀਕ ਇੱਕ ਨਹਿਰ ਬਣਵਾਈ ਸੀ. ਰਾਬਅ਼ ਬਸਰੀ ਸੂਫ਼ੀ ਮਤ ਰਖਦੀ ਸੀ. ਇਸ ਦੀ ਤਸਨੀਫ ਹੁਣ ਭੀ ਸੂਫ਼ੀਆਂ ਤੋਂ ਆਦਰ ਨਾਲ ਪੜ੍ਹੀ ਜਾਂਦੀ ਹੈ. ਇਸ ਦਾ ਦੇਹਾਂਤ ਸਨ ੧੮੫ ਹਿਜਰੀ (ਏ. ਡੀ. ੮੦੧) ਵਿੱਚ ਹੋਇਆ ਹੈ.
Source: Mahankosh