Definition
ਭੰਡਾਰੀ ਗੋਤ੍ਰ ਦਾ ਸ਼੍ਰੀ ਗੁਰੂ ਅਰਜਨਦੇਵ ਜੀ ਦਾ ਆਤਮਗ੍ਯਾਨੀ ਸਿੱਖ। ੨. ਦੇਖੋ, ਰਾਮਦਾਸ ਸਤਿਗੁਰੂ। ੩. ਸ਼੍ਰੀ ਗੁਰੂ ਰਾਮਦਾਸ ਜੀ ਤੋਂ ਲੈ ਕੇ ਸ਼੍ਰੀ ਗੁਰੂ ਤੇਗਬਹਾਦੁਰ ਸਾਹਿਬ ਤੀਕ ਸ਼੍ਰੀ ਗੁਰੂ ਨਾਨਕਦੇਵ ਦੇ ਗੱਦੀਨਸ਼ੀਨਾਂ ਲਈ ਮੁਗਲ ਬਾਦਸ਼ਾਹਾਂ ਦਾ ਥਾਪਿਆ ਹੋਇਆ ਸ਼ਬਦ. "ਰਾਮਦਾਸ ਦਿੱਲੀ ਮਹਿ ਆਇ." (ਗੁਵਿ ੧੦) ੪. ਰਾਮ ਦਾ ਦਾਸ. ਕਰਤਾਰ ਦਾ ਸੇਵਕ। ੫. ਦੇਵਮੰਦਿਰਾਂ ਵਿੱਚ ਕੀਰਤਨ ਕਰਨ ਵਾਲਾ ਭਗਤੀਆ. "ਘੂੰਘਰ ਬਾਂਧਿ ਭਏ ਰਾਮਦਾਸਾ." (ਮਾਰੂ ਮਃ ੫) ੬. ਰਾਮਚੰਦ੍ਰ ਜੀ ਦਾ ਉਪਾਸਕ. ਬੈਰਾਗੀ ਸਾਧੁ. "ਜੋਗੀ ਜਤੀ ਬੈਸਨੋ ਰਾਮਦਾਸ." (ਗੌਂਡ ਮਃ ੫) ੭. ਦਬਿਸਤਾਨੇ ਮਜਾਹਬ ਅਨੁਸਾਰ ਗੁਰੂ ਦੇ ਮਸੰਦਾਂ ਦੀ ਪਦਵੀ ਭੀ ਰਾਮਦਾਸ ਸੀ। ੮. ਛਤ੍ਰਪਤਿ ਸ਼ਿਵਾ ਜੀ ਦਾ ਗੁਰੂ ਮਹਾਤਮਾ ਰਾਮਦਾਸ, ਜਿਸ ਦਾ ਵਿਸ਼ੇਸਣ "ਸਮਰ੍ਥ" ਸੀ.
Source: Mahankosh