Definition
ਸ਼੍ਰੀ ਗੁਰੂ ਰਾਮਦਾਸ ਜੀ ਦੇ ਜਾਨਸ਼ੀਨ ਸਤਿਗੁਰੂ। ੨. ਦੇਖੋ, ਰਮਦਾਸ ਕੇ। ੩. ਰਾਮਸਨੇਹੀ ਬੈਰਾਗੀਆਂ ਦੀ ਇੱਕ ਸ਼ਾਖਾ, ਜਿਸ ਦਾ ਮੁੱਖ ਅਰਥਾਨ ਪਿੰਡ ਖੇੜਾਪਾ (ਮਾਰਵਾੜ) ਵਿੱਚ ਹੈ. ਇਸ ਸੰਪ੍ਰਦਾਯ ਦਾ ਮੁਖੀਆ ਰਾਮਦਾਸ ਢੇਢ ਜਾਤਿ ਦਾ ਸੀ, ਜੋ ਰਾਮਦੇਵ ਨਾਮਕ ਰਾਮਸਨੇਹੀ ਸਾਧੂ ਦਾ ਚੇਲਾ ਹੋਗਿਆ, ਜਿਸ ਤੋਂ ਇਹ ਪੰਥ ਚੱਲਿਆ. ਰਾਮਦਾਸ ਕੇ ਭੂਖਣ ਅਤੇ ਸੁੰਦਰ ਵਸਤ੍ਰ ਪਹਿਰਨੇ ਅਯੋਗ ਨਹੀਂ ਸਮਝਦੇ. ਮਿੱਟੀ ਦੇ ਭਾਂਡਿਆਂ ਵਿੱਚ ਖਾਣਾ ਪੀਣਾ ਅਪਵਿਤ੍ਰ ਨਹੀਂ ਮੰਨਦੇ. ਇਨ੍ਹਾਂ ਵਿੱਚੋਂ ਕਈ ਖੇਤੀ ਦਾ ਕੰਮ ਕਰਦੇ ਹਨ.
Source: Mahankosh