Definition
ਜਿਲਾ ਅਤੇ ਤਸੀਲ ਲਹੌਰ. ਥਾਣਾ ਬਰਕੀ ਦਾ ਇੱਕ ਛੋਟਾ ਪਿੰਡ, ਜੋ ਰੇਲਵੇ ਸਟੇਸ਼ਨ ਜੱਲੋ ਤੋਂ ੧੦. ਮੀਲ ਦੱਖਣ ਪੱਛਮ ਹੈ. ਇਸ ਪਿੰਡ ਦੀਆਂ ਦੋ ਆਬਾਦੀਆਂ ਹਨ. ਦੋਹਾਂ ਦੇ ਵਿਚਕਾਰ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਗੁਰਦ੍ਵਾਰਾ ਹੈ. ਇਸ ਨਾਲ ੧੫. ਵਿੱਘੇ ਦੇ ਕ਼ਰੀਬ ਜ਼ਮੀਨ ਹੈ. ਪੁਜਾਰੀ ਉਦਾਸੀ ਹੈ। ੨. ਫੂਲ ਤੋਂ ਤਿੰਨ ਮੀਲ ਪੱਛੋਂ ਵੱਲ ਰਿਆਸਤ ਪਟਿਆਲਾ ਦੇ ਬਜੁਰਗ ਬਾਬਾ ਰਾਮਸਿੰਘ ਜੀ ਦਾ ਵਸਾਇਆ ਨਗਰ, ਜਿਸ ਵਿੱਚ ਬਾਬਾ ਜੀ ਦੀ ਔਲਾਦ ਇਸਵੇਦਾਰ ਹੈ. ਇਹ ਨਜਾਮਤ ਬਰਨਾਲਾ ਵਿੱਚ ਹੈ.
Source: Mahankosh