Definition
ਸ਼੍ਰੀ ਗੁਰੂ ਰਾਮਦਾਸ ਜੀ ਦੇ ਨਾਮ ਪੁਰ ਮਹਾਰਾਜਾ ਰਣਜੀਤਸਿੰਘ ਜੀ ਦਾ ਅਮ੍ਰਿਤਸਰ ਦੇ ਉੱਤਰ ਪੂਰਵ ਦੀਵਾਨ ਮੋਤੀਰਾਮ ਦੇ ਪੁਤ੍ਰ ਕਿਰਪਾ ਰਾਮ ਦ੍ਵਾਰਾ ਲਗਵਾਇਆ ਸੁੰਦਰ ਬਾਗ, ਜਿਸ ਵਿੱਚ ਸਰਦਖਾਨਾ ਅਤੇ ਮਨੋਹਰ ਬਾਰਾਂਦਰੀ ਹੈ. ਸਨ ੧੮੧੮ ਤੋਂ ੧੮੩੭ ਤੀਕ ਇਹ ਪੰਜਾਬਕੇਸ਼ਰੀ ਦੇ ਗਰਮੀਆਂ ਕੱਟਣ ਦਾ ਅਸਥਾਨ ਰਿਹਾ ਹੈ. ਹੁਣ ਇਸ ਦਾ ਪ੍ਰਬੰਧ ਸ਼ਹਿਰ ਦੀ ਕਮੇਟੀ ਦੇ ਹੱਥ ਹੈ.
Source: Mahankosh