Definition
ਸੁਵਰਣਮ੍ਰਿਗ ਪਿੱਛੇ ਜਾਣ ਸਮੇਂ ਸੀਤਾ ਦੀ ਰਖ੍ਯਾ ਲਈ ਰਾਮ ਨਾਮ ਲੈਕੇ ਲਛਮਣ ਦ੍ਵਾਰਾ ਚਾਰੇ ਪਾਸੇ ਖਿੱਚੀ ਲੀਕ।¹ ੨. ਸੀਤਾ ਵਿਯੋਗ ਸਮੇਂ ਚਕਵੇ ਚਕਵੀ ਨੂੰ ਸੰਯੋਗੀ ਦੇਖਕੇ ਦੁਖੀ ਹੋਏ ਰਾਮਚੰਦ੍ਰ ਜੀ ਦੀ ਦੋਹਾਂ ਮੱਧ ਕੱਢੀ ਰੇਖਾ, ਜਿਸ ਤੋਂ ਉਹ ਰਾਤ੍ਰੀ ਸਮੇਂ ਇਕੱਠੇ ਨਾ ਹੋ ਸਕਣ. "ਚਕਈ ਭਲੋ ਹੈ ਜਾਂਤੇ ਰਾਮਰੇਖ ਮੇਟ ਨਿਸਿ ਪ੍ਰਿਯ ਸੰਗ ਪਾਵਈ." (ਭਾਗੁ ਕ)
Source: Mahankosh