Definition
ਸੰਬੋਧਨ. ਹੇ ਰਾਮ! "ਰਾਮਾ, ਹਮ ਦਾਸਨ ਦਾਸ ਕਰੀਜੈ." (ਕਲਿ ਅਃ ਮਃ ੪) ੨. ਸੰਗ੍ਯਾ- ਪਾਰ ਬ੍ਰਹਮ. ਕਰਤਾਰ. ਦੇਖੋ, ਰਾਮ ੧. "ਰਾਮਾ ਰਮ ਰਾਮੋ ਪੂਜ ਕਰੀਜੈ." (ਕਲਿ ਅਃ ਮਃ ੪) ੩. ਸ਼੍ਰੀ ਗੁਰੂ ਨਾਨਕਦੇਵ ਜੀ ਦਾ ਨਾਨਾ, ਮਾਤਾ ਤ੍ਰਿਪਤਾ ਜੀ ਦਾ ਪਿਤਾ "ਸ਼੍ਰੀ ਨਾਨਕ ਜਨਨੀ ਪਿਤ ਰਾਮਾ। ਮਾਤੁਲ ਸ਼੍ਰੇਸਟ ਕ੍ਰਿਸਨਾ ਨਾਮਾ." (ਨਾਪ੍ਰ) ੪. ਸਤਿਗੁਰੂ ਨਾਨਕਦੇਵ ਦਾ ਇੱਕ ਆਤਮਗ੍ਯਾਨੀ ਸਿੱਖ। ੫. ਸ਼੍ਰੀ ਗੁਰੂ ਅਮਰਦੇਵ ਜੀ ਦਾ ਵਡਾ ਜਵਾਈ. ਸ਼੍ਰੀ ਗੁਰੂ ਰਾਮਦਾਸ ਜੀ ਦਾ ਸਾਂਢੂ. "ਇਕ ਕੋ ਪਤਿ ਰਾਮਾ ਤਿਸ ਨਾਮਾ। ਰਾਮਦਾਸ ਦੂਸਰਿ ਅਭਿਰਾਮਾ ॥" (ਗੁਪ੍ਰਸੂ) ੬. ਸਹਗਲ ਗੋਤ੍ਰ ਦਾ ਇੱਕ ਪ੍ਰੇਮੀ, ਜੋ ਗੁਰੂ ਅਰਜਨਦੇਵ ਦਾ ਸਿੱਖ ਸੀ। ੭. ਬਾਬਾ ਗੁਰਦਿੱਤਾ ਜੀ ਦਾ ਸਹੁਰਾ. ਦੇਖੋ, ਅਨੰਤੀ ਮਾਤਾ। ੮. ਭਾਈ ਗੁਰਬਖ਼ਸ਼ਸਿੰਘ ਜੀ (ਰਾਮਕੁੰਵਰ) ਦਾ ਇੱਕ ਸੇਵਕ, ਜੋ ਸਦਾ ਉਨ੍ਹਾਂ ਦੀ ਸੇਵਾ ਵਿੱਚ ਹਾਜਿਰ ਰਹਿਂਦਾ ਸੀ। ੯. ਫੂਲਵੰਸ਼ ਦਾ ਰਤਨ ਬਾਬਾ ਰਾਮ ਸਿੰਘ, ਜਿਸ ਦੀ ਸੰਤਾਨ ਪਟਿਆਲਾਪਤਿ ਹਨ. ਦੇਖੋ, ਫੂਲਵੰਸ਼। ੧੦. ਇੱਕ ਰੰਧਾਵਾ ਜੱਟ, ਜਿਸ ਨੇ ਲਹੌਰ ਦੇ ਹਾਕਿਮ ਖ਼ਾਨਬਹਾਦੁਰ ਪਾਸ ਮੁਖ਼ਬਰੀ ਕਰਕੇ ਅਨੇਕ ਸਿੱਖ ਫੜਵਾਏ। ੧੧. ਸੰ. ਸੁੰਦਰ ਇਸਤ੍ਰੀ। ੧੨. ਨਦੀ। ੧੩. ਹਿੰਗ। ੧੪. ਲੱਛਮੀ। ੧੫. ਰਾਧਾ। ੧੬. ਰੁਕਮਿਣੀ। ੧੭. ਚਿੱਟੀ ਛਮਕ ਨਮੋਲੀ। ੧੮. ਘੀ ਕੁਮਾਰ। ੧੯. ਗੇਰੂ। ੨੦. ਸ਼ਿੰਗਰਫ.
Source: Mahankosh