Definition
ਰਿਆਸਤ ਫਰੀਦਕੋਟ, ਤਸੀਲ ਅਤੇ ਥਾਣਾ ਕੋਟਕਪੂਰਾ ਦਾ ਪਿੰਡ, ਜੋ ਰੇਲਵੇ ਸਟੇਸ਼ਨ ਜੈਤੋ ਤੋਂ ੭. ਮੀਲ ਪੱਛਮ ਹੈ. ਸ਼੍ਰੀ ਗੁਰੂ ਗੋਬਿੰਦਸਿੰਘ ਸਾਹਿਬ ਜਦ ਇਸ ਪਿੰਡ ਪਾਸ ਪਹੁਚੇ, ਤਦ ਇੱਕ ਜਿਮੀਦਾਰ ਨੂੰ ਡੇਲੇ ਤੋੜਦੇ ਦੇਖਿਆ. ਦਸ਼ਮੇਸ਼ ਨੇ ਡੇਲੇ ਸਿੱਟ ਦੇਣ ਲਈ ਆਗ੍ਯਾ ਕੀਤੀ, ਜੱਟ ਨੇ ਤਿੰਨ ਹਿੱਸੇ ਸਿੱਟ ਦਿੱਤੇ ਪਰ ਚੌਥਾ ਹਿੱਸਾ ਵਰਤਣ ਲਈ ਰੱਖ ਲਿਆ. ਗੁਰੂ ਸਾਹਿਬ ਨੇ ਫਰਮਾਇਆ ਕਿ ਅਸੀਂ ਇਸ ਦੇਸ਼ ਦਾ ਸਾਰਾ ਦੁਰਭਿੱਖ ਕੱਢਣਾ ਚਾਹੁੰਦੇ ਸਾਂ, ਪਰ ਤੈਂ ਚੌਥਾ ਹਿੱਸਾ ਰੱਖ ਲੀਤਾ ਹੈ. ਪਿੰਡ ਦੇ ਪਾਸ ਗੁਰਦ੍ਵਾਰਾ ਬਣਿਆ ਹੋਇਆ ਹੈ. ੩੫ ਘੁਮਾਉਂ ਜ਼ਮੀਨ ਪਿੰਡ ਵੱਲੋਂ ਹੈ. ਪੁਜਾਰੀ ਸਿੰਘ ਹੈ.
Source: Mahankosh