ਰਾਮੇਸ਼ਵਰ
raamayshavara/rāmēshavara

Definition

ਰਾਮ- ਈਸ਼੍ਵਰ. ਪਾਰਬ੍ਰਹਮ। ੨. ਰਾਮਚੰਦ੍ਰ ਜੀ। ੩. ਪਰਸ਼ੁਰਾਮ. "ਪਰਸ ਰਾਮੇਸੁਰ ਕਰ ਕੁਠਾਰੁ ਰਘੁ ਤੇਜੁ ਹਰਿਓ." (ਸਵੈਯੇ ਮਃ ੧. ਕੇ) ੪. ਰਾਮਚੰਦ੍ਰ ਜੀ ਦਾ ਦੱਖਣ ਵਿੱਚ ਪਾਮਬਨ ਦ੍ਵੀਪ ਵਿੱਚ ਰਾਮਨਾਦ ਜਿਮੀਦਾਰੀ ਦੇ ਅੰਦਰ ਸਮੁੰਦਰ ਦੇ ਕਿਨਾਰੇ ਅਸਥਾਪਨ ਕੀਤਾ ਸ਼ਿਵਲਿੰਗ, ਜਿਸ ਪੁਰ ੧੦੦ ਫੁਟ ਉੱਚਾ ਸੁੰਦਰ ਮੰਦਿਰ ਹੈ. ਮੰਦਿਰ ਦੇ ਕਾਰਣ ਪਾਸ ਦੀ ਵਸਤੀ ਦਾ ਨਾਮ ਭੀ ਰਾਮੇਸ਼੍ਵਰ ਹੋ ਗਿਆ ਹੈ। ੫. ਸੰਨ੍ਯਾਸੀ ਸਾਧੂਆਂ ਦਾ ਇੱਕ ਫਿਰਕਾ, ਜੋ ਪਾਰੇ ਦੇ ਸੇਵਨ ਨਾਲ ਅਜਰ ਅਮਰ ਹੋਣਾ ਮੰਨਦਾ ਹੈ. ਇਹ ਲੋਕ ਪਾਰੇ ਨੂੰ ਸ਼ਿਵ ਦਾ ਵੀਰਯ ਸਮਝਕੇ ਦਰਸ਼ਨ ਕਰਨਾ ਪੁੰਨ ਕਰਮ ਜਾਣਦੇ ਹਨ ਅਰ ਪਾਰੇ ਤੋਂ ਬਣਿਆ ਸ਼ਿਵਲਿੰਗ, ਧਾਤੁ ਪੱਥਰ ਦੇ ਸਭ ਲਿੰਗਾਂ ਨਾਲੋਂ ਪੂਜਾ ਕਰਨ ਲਈ ਉੱਤਮ ਖਿਆਲ ਕਰਦੇ ਹਨ.
Source: Mahankosh