Definition
ਧਾਲੀਵਾਲ ਗੋਤ ਦਾ ਪ੍ਰਤਾਪੀ ਮਹਰ ਮਿੱਠਾ ਮਹਾਨ ਯੋੱਧਾ ਸੀ. ਉਸ ਦੀ ਵੰਸ਼ ਦਾ ਭੂਸਣ ਕਾਂਗੜ ਅਤੇ ਦੀਨੇ ਦਾ ਸਰਦਾਰ ਜੋਧਰਾਯ ਹੋਇਆ. ਇਸ ਨੇ ਆਪਣੀ ਇਸਤ੍ਰੀ ਦੇ ਉਪਦੇਸ਼ ਤੋਂ (ਜੋ ਸਿੱਖਪੁਤ੍ਰੀ ਸੀ) ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਤੋਂ ਸਿੱਖੀ ਧਾਰਨ ਕੀਤੀ. ਇਸ ਪਾਸ ੫੦੦ ਸਵਾਰ ਹਰ ਵੇਲੇ ਮੁਸੱਲਾ ਰਹਿੰਦਾ ਸੀ. ਜੋਧਰਾਯ ਨੇ ਗੁਰੂਸਰ ਦੇ ਜੰਗ ਵਿੱਚ ਆਪਣੀ ਫੌਜ ਸਮੇਤ ਭਾਰੀ ਸਹਾਇਤਾ ਕੀਤੀ. ਇਸ ਦੇ ਪੋਤੇ ਸਮੀਰ ਅਤੇ ਲਖਮੀਰ (ਲਖਬੀਰ) ਨੇ ਸੰਮਤ ੧੭੬੨ ਵਿੱਚ ਕਲਗੀਧਰ ਨੂੰ ਆਪਣੇ ਪਿੰਡ ਵਡੇ ਪ੍ਰੇਮ ਨਾਲ ਚਿਰ ਤੀਕ ਠਹਿਰਾਇਆ. ਜਿਸ ਥਾਂ ਸਤਿਗੁਰੂ ਨੇ ਨਿਵਾਸ ਕੀਤਾ ਹੈ, ਉਸ ਗੁਰਦ੍ਵਾਰੇ ਦਾ ਨਾਮ "ਲੋਹਗੜ੍ਹ" ਹੈ. ਜੋਧਰਾਯ ਦੀ ਵੰਸ਼ਾਵਲੀ ਇਉਂ ਹੈ:-:#ਮਿੱਠਾ ਮਹਰ¹#।#ਚੈਨਬੇਗ#।#ਉਮਰਸ਼ਾਹ#।#ਜੋਧਰਾਯ#।#ਫੱਤਾ#।#।; ਦੇਖੋ, ਜੋਧਰਾਯ.
Source: Mahankosh