Definition
ਰਮਣ ਕੀਤੀ. ਭੋਗੀ. "ਰਾਵੀ ਸਿਰਜਨਹਾਰਿ." (ਮਃ ੩. ਵਾਰ ਸ੍ਰੀ) ੨. ਸੰਗ੍ਯਾ- ਐਰਾਵਤੀ ਨਦੀ. ਰਿਗਵੇਦ ਵਿੱਚ ਇਸ ਦਾ ਨਾਮ ਪਰੁਸਨੀ (परुष्णी) ਆਇਆ ਹੈ. ਰਾਵੀ ਕੁੱਲੂ ਦੇ ਇਲਾਕੇ ਤੋਂ ਨਿਕਲਕੇ ਚੰਬਾ ਮਾਧੋਪੁਰ ਦੇਹਰਾ ਬਾਬਾ ਨਾਨਕ ਲਹੌਰ ਮਾਂਟਗੁਮਰੀ. ਮੁਲਤਾਨ ਆਦਿ ਵਿੱਚ ੪੫੦ ਮੀਲ ਵਹਿਂਦੀ ਹੋਈ, ਚਨਾਬ (ਚੰਦ੍ਰਭਾਗਾ) ਨੂੰ ਜਾ ਮਿਲਦੀ ਹੈ.
Source: Mahankosh