Definition
ਰਾਜ ਪਟਿਆਲਾ, ਨਜਾਮਤ ਸੁਨਾਮ, ਤਸੀਲ ਥਾਣਾ ਪਾਇਲ ਦਾ ਪਿੰਡ, ਜੋ ਰੇਲਵੇ ਸਟੇਸ਼ਨ ਦੋਰਾਹੇ ਤੋਂ ੧੦. ਮੀਲ ਪੱਛਮ ਹੈ. ਇੱਥੇ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਵਿਰਾਜੇ ਹਨ. ਗੁਰਦ੍ਵਾਰਾ ਬਣਿਆ ਹੋਇਆ ਹੈ. ਪਾਸ ਰਹਿਣ ਦੇ ਮਕਾਨ ਹਨ. ੮੦ ਵਿੱਘੇ ਜ਼ਮੀਨ ਪਿੰਡ ਅਤੇ ਮਹਾਰਾਨੀ ਪਟਿਆਲਾ ਵੱਲੋਂ ਹੈ. ਮਹਾਰਾਨੀ ਸਾਹਿਬਾ ਨਿੱਤ ਸਵਾ ਰੁਪਯੇ ਦਾ ਕੜਾਹ ਪ੍ਰਸਾਦ ਭੀ ਅਰਪਦੇ ਹਨ. ਪੁਜਾਰੀ ਅਕਾਲੀ ਸਿੰਘ ਹੈ. ਹੋਲੇ ਮਹੱਲੇ ਦਾ ਮੇਲਾ ਹੁੰਦਾ ਹੈ.
Source: Mahankosh