Definition
ਅ਼. [رافضی] ਰਾਫ਼ਿਜੀ. ਵਿ- ਛੱਡ ਦੇਣ ਵਾਲਾ. ਤਿਆਗੀ। ੨. ਸੰਗ੍ਯਾ- ਸ਼ੀਅ਼ਹ ਸੰਪ੍ਰਦਾਯ ਦਾ ਨਾਮ ਸੁੰਨੀਮਤ ਦੇ ਮੁਸਲਮਾਨਾਂ ਨੇ ਇਸ ਵਾਸਤੇ ਥਾਪ ਲਿਆ ਹੈ ਕਿ ਸੁੰਨੀਆਂ ਦੇ ਖਿਆਲ ਅਨੁਸਾਰ ਉਹ ਸਤ੍ਯ ਦੇ ਤ੍ਯਾਗੀ ਹਨ. ਸੁੰਨੀ ਚਾਰ ਯਾਰਾਂ ਦੀ ਇੱਕੋ ਪਦਵੀ ਮੰਨਦੇ ਹਨ, ਪਰ ਸ਼ੀਅ਼ਹ ਹਜਰਤ ਅ਼ਲੀ ਨੂੰ ਹੀ ਖ਼ਲੀਫ਼ਾ ਸਮਝਦੇ ਹਨ. "ਹਿੰਦੂ ਤੁਰਕ ਕੋਊ ਰਾਫਜੀ ਇਮਾਮ ਸਾਫੀ." (ਅਕਾਲ) ਦੇਖੋ, ਇਮਾਮ ਸਾਫੀ। ੩. ਸ਼ੀਅ਼ਹ ਲੋਕ ਰਾਫ਼ਿਜੀ ਦਾ ਅਰਥ ਕਰਦੇ ਹਨ- ਕੁਕਰਮਾਂ ਦਾ ਤਿਆਗੀ. ਜਿਸ ਨੇ ਨਿੰਦਿਤ ਕਰਮ ਛੱਡ ਦਿੱਤੇ ਹਨ.
Source: Mahankosh