Definition
ਸੰ. ऋष्यमृक. ਤੁੰਗਭਦ੍ਰਾ ਨਦੀ ਦੇ ਕਿਨਾਰੇ ਇੱਕ ਦੱਖਣੀ ਪਹਾੜ, ਜਿਸ ਵਿੱਚੋਂ ਪੰਪਾ ਨਦੀ ਨਿਕਲਦੀ ਹੈ. ਇੱਥੇ ਸ਼੍ਰੀ ਰਾਮ ਦੀ ਸੁਗ੍ਰੀਵ ਅਤੇ ਹਨੂਮਾਨ ਨਾਲ ਮਿਤ੍ਰਤਾ ਹੋਈ ਸੀ.¹ ਇਸ ਨਾਮ ਦਾ ਕਾਰਣ ਇਹ ਹੈ ਕਿ ਇੱਥੇ ਮਾਤੰਗ ਰਿਖੀ ਮੂਕ (ਮੌਨ) ਵ੍ਰਤੀ ਹੋਕੇ ਰਹਿਂਦਾ ਸੀ. ਦੇਖੋ, ਮਾਤੰਗ ੧.
Source: Mahankosh