Definition
ਰੁੱਤਾਂ ਦਾ ਵਰਣਨ. ਇਸ ਨਾਮ ਦੇ ਅਨੇਕ ਮਨੋਹਰ ਕਾਵ੍ਯ ਹਨ, ਜੋ ਕਵੀਆਂ ਨੇ ਅਨੰਤ ਬੋਲੀਆਂ ਵਿੱਚ ਲਿਖੇ ਹਨ. ਗ਼ਾਲ ਕਵੀ ਦਾ ਬ੍ਰਿਜ ਭਾਸਾ ਵਿੱਚ ਲਿਖਿਆ ਰਿਤੁਵਰਣਨ ਬਹੁਤ ਉੱਤਮ ਹੈ. ਦੇਖੋ, ਗ੍ਰੀਖਮ ਦਾ ਵਰਣਨ-#ਪੂਰਨ ਪ੍ਰਚੰਡ ਮਾਰਤੰਡ ਕੀ ਮਯੂਖੈਂ ਮੰਡ#ਜਾਰੈਂ ਬ੍ਰਹਮੰਡ ਅੰਡ ਡਾਰੈਂ ਪੰਥ ਧਰਿਯੈਂ,#ਲੂਐਂ ਤਨ ਛੂਐਂ ਬਿਨ ਧੁਐਂ ਕੀ ਅਗਨਿ ਜੈਸੀ#ਚੂਐਂ ਸ਼ੇਦ ਬੁੰਦ ਬੂੰਦ ਧਾਰੇ ਅਨਸਰਿਯੈਂ.#ਗ੍ਵਾਲਕਵਿ ਜਠੀ ਜੇਠਮਾਸ ਕੀ ਜਲਾਕਨ ਤੋਂ.#ਪ੍ਯਾਸ ਕੀ ਸਲਾਕਨ ਤੇਂ ਇਸੀ ਚਿਤ ਅਰਿਯੈਂ.#ਕੁੰਡ ਪੀਐਂ ਕੁਧ ਪੀਐਂ ਸਰ ਪੀਐ ਨਂਦ ਪੀਐਂ#ਸਿੰਧੁ ਪੀਐਂ ਹਿਮ ਪੀਐਂ ਪੀਯਬੋਈ ਕਰਿਯੈਂ.
Source: Mahankosh