ਰਿਪੁਦਮਨਸਿੰਘ ਮਹਾਰਾਜਾ
riputhamanasingh mahaaraajaa/ripudhamanasingh mahārājā

Definition

ਫੂਲਵੰਸ਼ ਦੇ ਰਤਨ ਮਹਾਰਾਜਾ ਹੀਰਾ ਸਿੰਘ ਸਾਹਿਬ ਮਾਲਵੇਂਦ੍ਰ ਬਹਾਦੁਰ ਨਾਭਾਪਤਿ ਦੇ ਇਕਲੌਤੇ ਪੁਤ੍ਰ, ਜਿਨ੍ਹਾਂ ਦਾ ਜਨਮ ੨੨ ਫੱਗੁਣ ਸੰਮਤ ੧੯੩੯ (੪ ਮਾਰਚ ਸਨ ੧੮੮੩) ਨੂੰ ਨਾਭੇ ਹੋਇਆ. ਪਿਤਾ ਜੀ ਦਾ ਦੇਹਾਂਤ ਹੋਣ ਪੁਰ, ਆਪ ੧੧. ਮਾਘ ਸੰਮਤ ੧੯੬੮ (੨੪ ਜਨਵਰੀ ਸਨ ੧੯੧੨) ਨੂੰ ਨਾਭੇ ਦੀ ਗੱਦੀ ਤੇ ਵਿਰਾਜੇ. ਕਈ ਕਾਰਣਾਂ ਕਰਕੇ (ਜਿਨ੍ਹਾਂ ਦਾ ਜਿਕਰ ਨਾਭੇ ਦੇ ਹਾਲ ਵਿੱਚ ਹੈ), ੨੫ ਹਾੜ੍ਹ ਸੰਮਤ ੧੯੮੦ (੯ ਜੁਲਾਈ ਸਨ ੧੯੨੩) ਨੂੰ ਮਹਾਰਾਜਾ ਰਿਪੁਦਮਨ ਸਿੰਘ ਜੀ ਨੂੰ ਰਾਜ ਦਾ ਤ੍ਯਾਗ ਕਰਨਾ ਪਿਆ. ਪਹਿਲਾਂ ਆਪ ਦੇਹਰੇਦੂਨ ਰਹੇ, ਹੁਣ ਕੋਡੇਕਨਾਲ (Kodaikanal) ਮਦਰਾਸ ਦੇ ਇਲਾਕੇ ਨਿਵਾਸ ਰਖਦੇ ਹਨ. ਦੇਖੋ, ਨਾਭਾ ਅਤੇ ਫੂਲਵੰਸ਼.
Source: Mahankosh