Definition
ਸਮੁੰਦਰ ਦਾ ਵੈਰੀ ਅਗਸਤ (ਅਗਸ੍ਤ੍ਯ), ਜਿਸ ਨੇ ਪੁਰਾਣਾਂ ਅਨੁਸਾਰ ਸਮੁੰਦਰ ਪੀਕੇ ਸੁਕਾ ਦਿੱਤਾ ਸੀ, ਉਸ ਦਾ ਪਿਤਾ ਕੁੰਭ (ਘੜਾ), ਅਗਸਤ ਦੀ ਉਤਪੱਤੀ ਕਲਸ਼ ਵਿੱਚੋਂ ਲਿਖੀ ਹੈ. ਕੁੰਭ ਨਾਲ ਕਾਨ ਸ਼ਬਦ ਜੋੜਨ ਤੋਂ ਬਣਿਆ "ਕੁੰਭਕਾਨ" ਉਸ ਦਾ ਵੈਰੀ ਤੀਰ, ਕਿਉਂਕਿ ਕੁੰਭਕਾਨ ਦੀ ਮੌਤ ਤੀਰ ਨਾਲ ਹੋਈ ਸੀ. "ਰਿਪੁਸਮੁਦ੍ਰ ਪਿਤ ਪ੍ਰਿਥਮ ਕਹਿ ਕਾਨਰਿ ਭਾਖਹੁ ਅੰਤ। ਸਕਲ ਨਾਮ ਸ੍ਰੀ ਬਾਨ ਕੇ ਨਿਕਸਤ ਚਲਤ ਅਨੰਤ." (ਸਨਾਮਾ)
Source: Mahankosh