Definition
ਡਿੰਗ. ਵ੍ਯ- ਸੰਬੰਧ ਬੋਧਕ. ਦਾ. ਕਾ. ਕੀ. "ਮਹਾਰਾਜਰੀ ਮਾਇਓ." (ਟੋਡੀ ਮਃ ੫) ਮਹਾਰਾਜਾ ਦੀ ਮਾਇਆ। ੨. ਇਸਤ੍ਰੀ ਲਈ ਸੰਬੋਧਨ ਸ਼ਬਦ. ਅਰੀ. ਨੀ. "ਬੇਢੀ ਕੇ ਗੁਨ, ਸੁਨਿ ਰੀ ਬਾਈ!" (ਸੋਰ ਨਾਮਦੇਵ) ੩. ਸੰ. ਧਾ- ਚੁਇਣਾ (ਟਪਕਣਾ), ਡਿਗਣਾ। ੪. ਸੰ. ऋ. ਧਾ- ਜਾਣਾ, ਪ੍ਰਾਪਤ ਕਰਨਾ, ਹਿੰਸਾ ਕਰਨਾ, ਫੈਲਾਉਣਾ। ੫. ਸੰਗ੍ਯਾ- ਦੇਵ ਦੈਤਾਂ ਦੀ ਮਾਤਾ। ੬. ਦਯਾ। ੭. ਨਿੰਦਾ। ੮. ਰਾਖਸ। ੯. ਡਰ.
Source: Mahankosh