Definition
ਯੂ. ਪੀ. ਵਿੱਚ ਨੈਨੀਤਾਲ ਦੇ ਜਿਲੇ ਨਾਨਕਮਤੇ ਤੋਂ ਕਰੀਬ ੪੫ ਮੀਲ ਪੂਰਵ, ਜੰਗਲ ਅੰਦਰ ਇੱਕ ਰੀਠਾ, ਜਿਸ ਦੇ ਫਲ ਭੂੱਖ ਨਾਲ ਵ੍ਯਾਕੁਲ ਮਰਦਾਨੇ ਨੂੰ ਸ਼੍ਰੀ ਗੁਰੂ ਨਾਨਕਦੇਵ ਨੇ ਖਵਾਏ. ਇਸ ਬਿਰਛ ਦੇ ਫਲ ਹੁਣ ਭੀ ਛੁਹਾਰਿਆਂ ਜੇਹੇ ਮਿੱਠੇ ਹਨ. ਇਸ ਗੁਰਦ੍ਵਾਰੇ ਦਾ ਪ੍ਰਬੰਧ ਨਾਨਕਮਤੇ ਦੇ ਉਦਾਸੀ ਸੰਤਾਂ ਦੇ ਹੱਥ ਹੈ.#"ਮੱਛ ਪ੍ਰਲੈਜਲ ਮੇ ਬਨ ਨਾਵਕ#ਕੂਰਮ ਕੂਟ ਪਰ੍ਯੋ ਨਿਜ ਪੀਠਾ,#ਹੋਇ ਬਰਾਹ ਧਰੀ ਧਰਨੀ, ਪਰ#ਜਾਨਿਯ ਕ੍ਯੋਂ ਬਿਨ ਬੇਦ ਬਸੀਠਾ?#ਸ਼੍ਰੀ ਗੁਰੂ ਨਾਨਕ ਕੋ ਯਸ਼ ਦਾਸ ਜੂ#ਕੌਨ ਕਹੈ ਜਗ ਮਾਹਿ ਅਦੀਠਾ?#ਦੀਨਾ ਪਹਾਰ ਕਁਧਾਰਵਲੀਨ ਕੋ#ਰੀਠਾ ਪੁਕਾਰ ਰਹ੍ਯੋ ਮਨ ਮੀਠਾ. (ਬਾਵਾ ਰਾਮਦਾਸ ਜੀ)
Source: Mahankosh