Definition
ਸੰ. ਰੋਦਨ. ਰੋਣਾ. ਦੇਖੋ, ਰੁਦ ਧਾ। ੨. ਮੋਏ ਪ੍ਰਾਣੀ ਦੇ ਮੋਹ ਵਿੱਚ ਰੌਣਾ ਪਿੱਟਣਾ ਸਿਆਪਾ ਕਰਨਾ. "ਝੂਠਾ ਰੁਦਨੁ ਹੋਆ ਦੋਆਲੈ, ਖਿਨ ਮਹਿ ਭਇਆ ਪਰਾਇਆ." (ਸ੍ਰੀ ਪਹਰੇ ਮਃ ੧) ਗੁਰਮਤ ਵਿੱਚ ਇਸ ਰੁਦਨ ਦਾ ਨਿਸੇਧ ਹੈ- "ਮਰੇ ਸਿੱਖ ਤੇ ਕਰੇ ਕੜਾਹ। ਤਿਸ ਕੁਟੰਬ ਰੁਦਨੈ ਬਹੁ ਨਾਹ। ਤਜੈਂ ਸ਼ੋਕ ਸਭ ਅਨਦ ਬਢਾਇ। ਨਹਿ ਪੀਟੈਂ. ਤ੍ਰਿਯ ਮਿਲ ਸਮੁਦਾਇ। ਪਢੈਂ ਸ਼ਬਦ ਕੀਰਤਨ ਕੋ ਕਰੈਂ। ਸੁਨੈ ਬੈਠ ਬੈਰਾਗ ਸੁ ਧਰੈਂ." (ਗੁਪ੍ਰਸੂ)
Source: Mahankosh