ਰੂਆਲ
rooaala/rūāla

Definition

ਇੱਕ ਛੰਦ, ਜਿਸ ਦਾ ਲੱਛਣ ਹੈ ਚਾਰ ਚਰਣ, ਪ੍ਰਤਿ ਚਰਣ ਰ, ਸ, ਜ, ਜ, ਜ, ਭ,#ਗ, ਲ. , , , , , , . ਦਸ ਅਰ ਸੱਤ ਅੱਖਰਾਂ ਪੁਰ ਵਿਸ਼੍ਰਾਮ.#ਉਦਾਹਰਣ-#ਦੇਵ ਭੇਵ ਨ ਜਾਨਹੀ ਜਿਹ, ਬੇਦ ਔਰ ਕਤੇਬ,#ਰੂਪ ਰੰਗ ਨ ਜਾਤਿ ਪਾਤਿ ਸੁ, ਜਾਨਹੀ ਕਿਹ ਜੇਬ. ×× (ਜਾਪੁ)#ਦਸਮਗ੍ਰੰਥ ਦੇ ਰੁਦ੍ਰ ਅਵਤਾਰ ਵਿੱਚ "ਰੁਆਮਣ" "ਰੁਆਲ" ਅਤੇ "ਰੂਆਮਲ" ਸਿਰਲੇਖ ਹੇਠ ਜਾਪੁ ਵਾਲਾ ਹੀ ਸਰੂਪ ਦੇਖਿਆ ਜਾਂਦਾ ਹੈ. ਦੇਖੋ, ਤਿੰਨੋ ਰੂਪ#(ੳ) ਰੁਆਮਣ-#ਅੰਧ ਕੰਧ ਫਿਰ੍ਯੋ ਤਬੈ ਜਯ ਦੁੰਦਭੀਨ ਬਜਾਇ. ×××#(ਅ) ਰੁਆਲੇ-#ਅੰਗਭੰਗ ਪਰੇ ਕਹੂੰ ਸਰਬੰਗ ਸ੍ਰੋਨਤਪੂਰ. ×××#(ੲ) ਰੂਆਮਲ-#ਸਾਜ ਬਾਜ ਕਟੇ ਕਹੂੰ ਗਜਰਾਜ ਤਾਜਿ ਅਨੇਕ. ×××
Source: Mahankosh