ਰੂਪੀ ਜੰਗੀ
roopee jangee/rūpī jangī

Definition

ਰੂਪ ਦਾ ਵਸਨੀਕ ਅਤੇ ਜ਼ੰਗ (ਜ਼ੰਗਬਾਰ) ਦੇ ਰਹਿਣ ਵਾਲਾ. ਭਾਵ ਗੋਰਾ ਅਤੇ ਕਾਲਾ. ਫਾਰਸੀ ਦੇ ਕਵੀ ਇਸ ਇਕੱਠੇ ਸ਼ਬਦ ਨੂੰ ਇਸੇ ਭਾਵ ਵਿੱਚ ਵਰਤਦੇ ਹਨ. ਦੇਖੋ, ਜ਼ਿੰਦਗੀਨਾਮਾ- "ਹਰਕਸੇ ਕੋ ਥਾ ਖ਼ੁਦਾ ਹਮਰੰਗ ਸ਼ੁਦ। ਵਸਫ਼ੇ ਓ ਦਰ ਮੁਲਕੇ ਰੂਮੋ ਜ਼ੰਗ ਸ਼ੁਦ." ਭਾਈ ਗੁਰਦਾਸ ਜੀ ਨੇ ਭੀ ਇਸੇ ਅਰਥ ਵਿੱਚ ਇਹ ਸ਼ਬਦ ਲਿਖੇ ਹਨ- "ਰੂਮੀ ਜੰਗੀ ਦੁਸਮਨ ਦਾਰਾ."
Source: Mahankosh