Definition
ਪ੍ਰਸਿੱਧ ਅਤੇ ਸ਼੍ਰੇਸ੍ਟ. ਦੇਖੋ, ਰੂਢ ੩. ਅਤੇ ੫. "ਰੂੜਉ ਠਾਕੁਰ ਨਾਨਕਾ." (ਮਃ ੧. ਵਾਰ ਮਲਾ) "ੜਾੜੈ ਰੂੜਾ ਹਰਿ ਜੀਉ ਸੋਈ." (ਓਅੰਕਾਰ) ੨. ਦੇਖੋ, ਰੂਢ ੫. "ਘਰ ਕਾ ਕਾਜੁ ਨ ਜਾਣੀ ਰੂੜਾ." (ਸੂਹੀ ਮਃ ੫) ੩. ਦੇਖੋ, ਰੂਢ ੬. "ਮੂੜ ਰੂੜ ਪੀਟਤ, ਨ ਗੂੜਤਾ ਕੋ ਭੇਦ ਪਾਵੈਂ" (ਅਕਾਲ) ਮੂਰਖ ਲੋਕ ਬਿਨਾ ਅਰਥ ਭੇਦ ਪਾਵੈਂ." (ਅਕਾਲ) ਮੂਰਖ ਬਿਨਾ ਅਰਥ ਜਾਣੇ ਤੋਤੇ ਵਾਕਰ ਨਾਮ ਜਪਦੇ ਹਨ, ਗੁਪਤ ਸਿੱਧਾਂਤ ਨਹੀਂ ਪਾਉਂਦੇ। ੪. ਦੇਖੋ, ਰੂੜੋ.
Source: Mahankosh