Definition
ਡੌਰੂ ਦੀ ਸ਼ਕਲ ਦਾ ਕੰਚ (ਕੱਚ) ਦਾ ਬਣਿਆ ਸਮੇਂ ਦੇ ਮਾਪਣ ਦਾ ਯੰਤ੍ਰ. ਇਸ ਦੇ ਵਿਚਕਾਰ ਛੋਟਾ ਛੇਕ ਹੁੰਦਾ ਹੈ, ਜਿਸ ਵਿਚਦੀਂ ਉੱਪਰਲੇ ਪਾਸਿਓਂ ਰੇਤ ਡਿਗਦਾ ਰਹਿਂਦਾ ਹੈ. ਜਦ ਸਾਰਾ ਰੇਤਾ ਝਰ ਜਾਂਦਾ ਹੈ, ਤਦ ਘੰਟਾ ਪੂਰਾ ਹੋਇਆ ਜਾਣੀਦਾ ਹੈ. ਫੇਰ ਹੇਠਲਾ ਪਾਸਾ ਉਲਟਾਕੇ ਉੱਪਰ ਕਰ ਦੇਈਦਾ ਹੈ (An hour glass)
Source: Mahankosh