ਰੇਰੂ ਸਾਹਿਬ
rayroo saahiba/rērū sāhiba

Definition

ਰਿਆਸਤ ਪਟਿਆਲਾ, ਤਸੀਲ ਥਾਣਾ ਪਾਇਲ ਦਾ ਪਿੰਡ ਰਾਮਪੁਰ ਹੈ, ਜੋ ਰੇਲਵੇ ਸਟੇਸ਼ਨ ਦੋਰਾਹੇ ਤੋਂ ਡੇਢ ਮੀਲ ਉੱਤਰ ਹੈ. ਇਸ ਪਿੰਡ ਤੋਂ ਪੱਛਮ ਅੱਧ ਮੀਲ ਦੇ ਕਰੀਬ ਸ਼੍ਰੀ ਗੁਰੂ ਗੋਬਿੰਦਸਿੰਘ ਜੀ ਦਾ ਗੁਰਦ੍ਵਾਰਾ ਹੈ. ਸਤਿਗੁਰੂ ਜੀ ਮਾਛੀਵਾੜੇ ਤੋਂ ਆਉਂਦੇ ਇੱਥੇ ਰੇਰੂ ਤੇ ਬਿਰਛ ਹੇਠ ਥੋੜਾ ਸਮਾਂ ਵਿਰਾਜੇ ਸਨ. ਗੁਰਦ੍ਵਾਰਾ ਬਣਿਆ ਹੋਇਆ ਹੈ, ਪਾਸ ਸ਼੍ਰੀ ਗ੍ਰੰਥਸਾਹਿਬ ਜੀ ਦੇ ਪ੍ਰਕਾਸ਼ ਲਈ ਅਤੇ ਰਹਾਇਸ਼ੀ ਮਕਾਨ ਬਣੇ ਹੋਏ ਹਨ. ਇੱਥੋਂ ਦੇ ਲੰਗਰ ਦਾ ਪ੍ਰਬੰਧ ਬਹੁਤ ਉੱਤਮ ਹੈ. ਗੁਰਦ੍ਵਾਰੇ ਨਾਲ ੨੦. ਵਿੱਘੇ ਦੇ ਕ਼ਰੀਬ ਜ਼ਮੀਨ ਪਿੰਡ ਵੱਲੋਂ ਹੈ. ਹਰ ਪੂਰਨਮਾਸੀ ਨੂੰ ਮੇਲਾ ਹੁੰਦਾ ਹੈ.
Source: Mahankosh