ਰੋਇ
roi/roi

Definition

ਕ੍ਰਿ. ਵਿ- ਰੋਦਨ ਕਰਕੇ. ਰੋਕੇ. "ਮਨਮੁਖ ਚਲਾਇਆ ਰੋਇ." (ਮਃ ੩. ਵਾਰ ਰਾਮ) ੨. ਤਕਲੀਫ ਉਠਾਕੇ. ਮਰ ਖਪਕੇ. "ਜੇ ਸਉ ਸਾਇਰ ਮੇਲੀਐ, ਤਿਲੁ ਨ ਪੁਜਾਵਹਿ ਰੋਇ." (ਸ੍ਰੀ ਅਃ ਮਃ ੧) "ਗੁਨ ਕਉ ਮਰੀਐ ਰੋਇ." (ਸ. ਕਬੀਰ)
Source: Mahankosh