Definition
Roman Catholic- Church. ਈਸਾਈਆਂ ਦੀ ਪੁਰਾਣੀ ਸੰਪ੍ਰਦਾਯ, ਜਿਸ ਵਿੱਚ ਈਸਾ ਦੀ ਮਾਤਾ ਅਤੇ ਕਈ ਸੰਤਾਂ ਦੀ ਉਪਾਸਨਾ ਹੁੰਦੀ ਹੈ. ਇਸ ਦੀ ਪ੍ਰਧਾਨ ਗੱਦੀ ਤੇ ਰੋਮ ਵਿੱਚ ਪੋਪ ਹੈ. ਪਹਿਲਾਂ ਇਹ ਮਤ ਇੰਗਲੈਂਡ ਆਦਿ ਦੇਸਾਂ ਵਿੱਚ ਵਡੇ ਜ਼ੋਰ ਤੇ ਸੀ. ਹੁਣ ਪ੍ਰੋਟੈਸਟੈਂਟ (Protestant) ਮਤ, ਜਿਸ ਦੀ ਨਿਉਂ ਜਰਮਨ ਸੱਜਨ ਲੂਥਰ¹ ਨੇ ਸਨ ੧੫੨੯ ਵਿੱਚ ਰੱਖੀ, ਬਹੁਤ ਫੈਲ ਗਿਆ ਹੈ. ਇਸ ਨੇ ਪਹਿਲੇ ਚਰਚ ਦਾ ਸਰਵਨਾਸ਼ ਕਰਨ ਵਿੱਚ ਕੋਈ ਕਸਰ ਨਹੀਂ ਛੱਡੀ, ਪਰ ਫੇਰ ਭੀ ਇਸ ਵੇਲੇ ਦੁਨੀਆਂ ਵਿੱਚ ੩੦੦, ੦੦੦, ੦੦੦ ਤੋਂ ਵੱਧ ਰੋਮਨ ਕੈਥੋਲਿਕ ਹਨ.
Source: Mahankosh