Definition
ਰਿਆਸਤ ਨਾਭਾ, ਤਸੀਲ ਅਮਲੋਹ, ਥਾਣਾ ਨਾਭਾ ਦਾ ਪਿੰਡ, ਜੋ ਰੇਲਵੇ ਸਟੇਸ਼ਨ ਨਾਭੇ ਤੋਂ ਤਿੰਨ ਮੀਲ ਪੂਰਵ ਹੈ. ਰੋਹਟੀ ਦੇ ਪੁਲ ਤੀਕ ਪੱਕੀ ਸੜਕ ਹੈ.#ਇਸ ਪਿੰਡ ਤੋਂ ਇੱਕ ਫਰਲਾਂਗ ਦੱਖਣ ਪੂਰਵ ਸ਼੍ਰੀ ਗੁਰੂ ਤੇਗਬਹਾਦੁਰ ਸਾਹਿਬ ਦਾ ਗੁਰਦ੍ਵਾਰਾ ਹੈ. ਗੁਰੂ ਸਾਹਿਬ ਸੀਂਭੜੋ ਤੋਂ ਇੱਥੇ ਪਧਾਰੇ ਹਨ. ਪਹਿਲਾਂ ਕੇਵਲ ਮੰਜੀਸਾਹਿਬ ਸੀ. ਸੰਮਤ ੧੯੭੭ ਵਿੱਚ ਪ੍ਰੇਮੀ ਸਿੱਖਾਂ ਦੇ ਉੱਦਮ ਨਾਲ ਸੁੰਦਰ ਦਰਬਾਰ ਬਣ ਗਿਆ ਹੈ. ਰਿਆਸਤ ਵੱਲੋਂ ਦੋ ਹਲ ਦੀ ਜ਼ਮੀਨ ਮਿਲਣ ਦਾ ਹੁਕਮ ਹੋ ਚੁੱਕਾ ਹੈ.
Source: Mahankosh