Definition
ਇੱਕ ਮਸ਼ਹੂਰ ਪੁਰਾਣਾ ਸ਼ਹਿਰ, ਜੋ ਜਿਲੇ ਅਤੇ ਤਸੀਲ ਦਾ ਪ੍ਰਧਾਨ ਅਸਥਾਨ ਹੈ. ਇਹ ਦਿੱਲੀ ਤੋਂ ੪੪ ਮੀਲ ਹੈ. ਇਸ ਤੋਂ ਉੱਤਰ ਵੱਲ ਸੀਤਲਾ ਦਰਵਾਜੇ ਤੋਂ ਬਾਹਰਵਾਰ ਸ਼੍ਰੀ ਗੁਰੂ ਤੇਗਬਹਾਦੁਰ ਜੀ ਦਾ ਗੁਰਦ੍ਵਾਰਾ ਹੈ. ਗੁਰੂ ਜੀ ਦਿੱਲੀ ਨੂੰ ਜਾਂਦੇ ਵਿਰਾਜੇ ਹਨ. ਗੁਰਦ੍ਵਾਰਾ ਸੁੰਦਰ ਬਣਿਆ ਹੋਇਆ ਹੈ. ਪ੍ਰਬੰਧ ਇੱਕ ਕਮੇਟੀ ਦੇ ਹੱਥ ਹੈ. ਰੇਲਵੇ ਸਟੇਸ਼ਨ ਰੋਹਤਕ ਤੋਂ ਇਹ ਅਸਥਾਨ ਢਾਈ ਮੀਲ ਦੇ ਕਰੀਬ ਹੈ.
Source: Mahankosh