ਰੋਹਲਾ
rohalaa/rohalā

Definition

ਵਿ- ਰੋਹ (ਰੋਸ) ਵਾਲਾ. ਗੁਸੈਲਾ. ਕ੍ਰੋਧੀ. "ਰਾਕਸ ਆਏ ਰੋਹਲੇ." (ਚੰਡੀ ੩) ੨. ਸੰਗ੍ਯਾ- ਰਾਜ ਪਟਿਆਲਾ, ਨਜਾਮਤ ਬਰਨਾਲਾ, ਤਸੀਲ ਥਾਣਾ ਭਟਿੰਡਾ ਦਾ ਇੱਕ ਪਿੰਡ "ਦਾਨੇ ਦਾ ਚੱਕ" ਹੈ. ਉਸ ਦੇ ਪਾਸ ਹੀ ਇੱਕ ਢਾਬ ਕਿਨਾਰੇ ਸ਼੍ਰੀ ਗੁਰੂ ਗੋਬਿੰਦਸਿੰਘ ਜੀ ਦਾ ਗੁਰਦ੍ਵਾਰਾ ਹੈ. ਇੱਥੇ ਰੋਹਲਾ ਨਾਮ ਦਾ ਇੱਕ ਨਾਈ ਤਿਲਕਰਾ ਸਿੱਧ ਦਾ ਚੇਲਾ ਸ਼ਹੀਦ ਹੋਇਆ ਸੀ. ਤਦੇ ਇਸ ਨੂੰ "ਸਿੱਧ ਤਿਲਕਰਾ" ਭੀ ਕਹਿਂਦੇ ਹਨ.#ਗੁਰੂ ਜੀ ਦਾ ਮੰਜੀਸਾਹਿਬ ਬਣਿਆ ਹੋਇਆ ਹੈ, ਸੇਵਾਦਾਰ ਕੋਈ ਨਹੀਂ. ਰੇਲਵੇ ਸਟੇਸ਼ਨ ਸੰਗਤ (ਬੀ. ਬੀ. ਐਂਡ ਸੀ. ਆਈ. ਰੇਲਵੇ) ਤੋਂ ੮. ਮੀਲ ਲਹਿ"ਦੇ ਵੱਲ ਹੈ.
Source: Mahankosh