Definition
ਮੁਰਸ਼ਿਦਾਬਾਦ ਜਿਲੇ (ਬੰਗਾਲ) ਦਾ ਇੱਕ ਨਗਰ, ਜੋ ਭਾਗੀਰਥੀ ਦੇ ਸੱਜੇ ਕਿਨਾਰੇ ਹੈ. ਭਾਈ ਸੰਤੋਖਸਿੰਘ ਨੇ ਇੱਥੇ, ਕਾਮਰੂਪ ਨੂੰ ਸਰ ਕਰਨ ਵੇਲੇ ਸ਼੍ਰੀ ਗੁਰੂ ਤੇਗਬਹਾਦੁਰ ਸਾਹਿਬ ਦਾ ਠਹਿਰਨਾ ਲਿਖਿਆ ਹੈ. ਦੇਖੋ, ਰਾਸਿ ੧੨, ਅਃ ੬. ਰੰਗਾਮਾਟੀ ਬੰਗਾਲ ਨਾਗਪੁਰ ਰੇਲਵੇ ਦਾ ਸਟੇਸ਼ਨ ਹੈ, ਜੋ ਕਲਕੱਤੇ ਤੋਂ ੧੬੩ ਮੀਲ ਹੈ. ਰੰਗਾਮਾਟੀ ਦੇ ਨਾਉਂ ਦੇ ਦੋ ਹੋਰ ਨਗਰ ਭੀ ਬੰਗਾਲ ਵਿੱਚ ਹਨ.
Source: Mahankosh